ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨਾਲ ਮਿਲ ਕੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ, ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ, ਓਨਰ-ਆਪਰੇਟਰ ਸੁਤੰਤਰ ਡਰਾਈਵਰ ਐਸੋਸੀਏਸ਼ਨ ਨੇ ਕੈਲੀਫੋਰਨੀਆ ਦੇ ਸੁਤੰਤਰ ਠੇਕੇਦਾਰਾਂ ਦੇ ਕਾਨੂੰਨ, ਏ.ਬੀ. 5 ਨੂੰ ਲਾਗੂ ਹੋਣ ਤੋਂ ਰੋਕਣ ਲਈ ਇੱਕ ਅਮਿਕਸ ਬ੍ਰੀਫਸ ਦਰਜ ਕੀਤਾ।
ਫਿਲਹਾਲ ਇਸ ਸਮੇਂ ਇਸ ਕਾਨੂੰਨ ਦੇ ਵਿਰੁੱਧ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਪਰ ਹਾਲ ਹੀ ਵਿੱਚ 9 ਵੀਂ ਯੂ. ਐਸ. ਸਰਕਟ ਕੋਰਟ ਆਫ਼ ਅਪੀਲਜ਼ ਦੇ ਇੱਕ ਤਿੰਨ ਜੱਜਾਂ ਦੇ ਪੈਨਲ ਵੱਲੋਂ ਲਏ ਗਏ ਫ਼ੈਸਲੇ ਵਿੱਚ ਉਸ ਹੁਕਮ ਨੂੰ ਠੁਕਰਾ ਦਿੱਤਾ ਗਿਆ, ਜੋ ਕਿ ਏ.ਬੀ. 5 ਦੇ ਲਾਗੂ ਹੋਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਅਦਾਲਤ ਨੇ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਹੈ, ਅਤੇ ਇਹ ਚਾਰ ਟਰੱਕਿੰਗ ਐਸੋਸੀਏਸ਼ਨ 11 ਜੱਜਾਂ ਦੇ ਇੱਕ ਪੈਨਲ ਦੀ ਮੰਗ ਕਰ ਰਹੇ ਹਨ ਤਾਂ ਜੋ ਉਸ ਹੁਕਮ ਨੂੰ ਜਾਰੀ ਕਰਨ ਬਾਰੇ ਅੱਗੇ ਗੱਲਬਾਤ ਕੀਤੀ ਜਾ ਸਕੇ।
Read More