ਸੜਕਾਂ ਅਤੇ ਪੁਲਾਂ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਲਈ, ਕਨੈਕਟੀਕਟ ਦੀ ਵਿਧਾਨ ਸਭਾ ਨੇ ਹਾਲ ਹੀ ਵਿਚ ਰਾਜ ਵਿਚ ਕਾਰੋਬਾਰ ਕਰਨ ਵਾਲੇ ਭਾਰੀ ਡਿਊਟੀ ਵਪਾਰਕ ਟਰੱਕਾਂ ਤੇ ਪ੍ਰਤੀ ਮੀਲ ਦੇ ਹਿਸਾਬ ਨਾਲ ਟੈਕਸ ਲਾਉਣ ਦਾ ਕਾਨੂੰਨ ਪਾਸ ਕੀਤਾ ਹੈ। ਰਾਜਪਾਲ ਨੇਡ ਲੈਮੋਂਟ ਤੋਂ ਬਿੱਲਤੇ ਦਸਤਖ਼ਤ ਕਰਨ ਦੀ ਉਮੀਦ ਹੈ ਜੋ ਜਨਵਰੀ 2022 ਵਿਚ ਲਾਗੂ ਹੋਵੇਗਾ।
ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2022 ਵਿੱਚ ਇਸ ਨਵੇਂ ਟੈਕਸ ਕਾਰਨ ਰਾਜ ਵਿੱਚ 45 ਮਿਲੀਅਨ ਡਾਲਰ ਅਤੇ ਉਸ ਤੋਂ ਬਾਅਦ ਹਰ ਸਾਲ 90 ਮਿਲੀਅਨ ਡਾਲਰ ਆਇਆ ਕਰਨਗੇ। ਇਸ ਟੈਕਸ ਤੋਂ ਇਲਾਵਾ ਟਰੱਕਾਂ ਨੂੰ ਪਹਿਲਾਂ ਤੋਂ ਪੈ ਰਹੇ ਫ਼ੈਡਰਲ ਫ਼ਿਯੂਲ ਟੈਕਸ ਦਾ ਵੀ ਭੁਗਤਾਨ ਕਰਨਾ ਪਵੇਗਾ। ਇਹ ਟੈਕਸ ਕੇਵਲ 26,000 ਪੌਂਡ ਜਾਂ ਇਸ ਤੋਂ ਵੱਧ ਭਾਰ ਵਾਲੇ ਟਰੱਕਾਂ `ਤੇ ਹੀ ਲਗਾਇਆ ਜਾਵੇਗਾ।
Read More