ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਟਿਊਟ (ਏ.ਟੀ.ਆਰ.ਆਈ.) ਨੇ ਹਾਲ ਹੀ ਵਿੱਚ ਆਪਣਾ ਇੱਕ ਵਿਸ਼ਲੇਸ਼ਣ ਜਾਰੀ ਕੀਤਾ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਕਿਉਂ ਟਰੱਕ ਡਰਾਈਵਰ ਕਿਸੇ ਕੰਪਨੀ ਲਈ ਕੰਮ ਕਰਨਾ ਚਾਹੁੰਦੇ ਹਨ ਜਾਂ ਕਿਉਂ ਉਹ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਬਣਨਾ ਚਾਹੁੰਦੇ ਹਨ। ਇਸ ਅਧਿਐਨ ਲਈ 2,000 ਤੋਂ ਵੱਧ ਡਰਾਈਵਰਾਂ ਕੋਲੋਂ ਡਾਟਾ ਇਕੱਠਾ ਕੀਤਾ ਗਿਆ ਸੀ ਅਤੇ ਉਹਨਾਂ ਵਿੱਚੋਂ ਦੋ-ਤਿਹਾਈ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਹੀ ਸਨ।
ਇਹਨਾਂ ਦੇ ਸਮੂਹ ਵਿੱਚ, ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਨੂੰ ਕੈਲੀਫੋਰਨੀਆ ਵਿਚ ਦੁਬਾਰਾ ਕੰਪਨੀ ਡਰਾਈਵਰ ਦੇ ਤੌਰ 'ਤੇ ਨਿਯੁਕਤ ਕੀਤਾ ਜਾਵੇਗਾ ਤਾਂ ਉਹਨਾਂ ਦੀ ਸਾਲਾਨਾ ਆਮਦਨ ਵਿੱਚ ਕਮੀ ਆਵੇਗੀ ਅਤੇ ਇਸ ਦੇ ਨਾਲ ਹੀ ਉਹ ਇਸ ਤੋਂ ਅਸੰਤੁਸ਼ਟ ਹੋਣਗੇ। ਕੈਲੀਫੋਰਨੀਆ ਵਿੱਚ ਏ.ਬੀ. 5, ਜਿਸ ਨੂੰ ਅਜੇ ਫ਼ੈਡਰਲ ਅਦਾਲਤ ਵੱਲੋਂ ਕਾਰਵਾਈ ਲਈ ਰੋਕ ਕੇ ਰੱਖਿਆ ਗਿਆ ਹੈ, ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਕੰਪਨੀਆਂ ਲਈ ਕੰਮ ਕਰਨਾ ਪੈ ਸਕਦਾ ਹੈ।
Read More