ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੇ ਇਸ ਨਵੇਂ ਐਲਾਨ ਤੋਂ ਬਾਅਦ ਕੈਲੀਫੋਰਨੀਆ ਵਿੱਚ ਕੰਮ ਕਰਨ ਵਾਲੇ ਮੱਧਮ ਅਤੇ ਭਾਰੀ-ਡਿਊਟੀ ਟਰੱਕਾਂ ਦੀ ਹੁਣ ਸਾਲ ਵਿੱਚ ਦੋ ਵਾਰ ਸਮੋਗ ਟੈਸਟਿੰਗ ਹੋਇਆ ਕਰੇਗੀ।
ਇਹ ਨਵੀਂ ਟੈਸਟਿੰਗ 2024 'ਤੋਂ ਪੂਰੀ ਤਰ੍ਹਾਂ ਸ਼ੁਰੂ ਹੋਵੇਗੀ ਅਤੇ 2026 ਅਤੇ 2027 ਤੱਕ ਸਾਲ ਵਿੱਚ 4 ਵਾਰ ਟਰੱਕਾਂ ਦੀ ਟੈਸਟਿੰਗ ਹੋਇਆ ਕਰੇਗੀ।
ਆਨ-ਬੋਰਡ ਡਾਇਗਨੌਸਟਿਕ ਸਿਸਟਮਾਂ ਤੋਂ ਟਰੱਕ ਦੇ ਨਾਈਟਰਸ ਆਕਸਾਈਡ ਐਮਿਸ਼ਨ ਬਾਰੇ ਡਾਟਾ ਇਕੱਠਾ ਕਰਕੇ ਨਵੇਂ ਨਿਯਮ ਦੀਆਂ ਲੋੜ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। 2013 ਤੋਂ ਸ਼ੁਰੂ ਕਰਦੇ ਹੋਏ, ਸਾਰੇ ਨਵੇਂ ਟਰੱਕਾਂ ਵਿੱਚ ਲੋੜੀਂਦੀ ਤਕਨਾਲੋਜੀ ਨਾਲ ਉਪਕਰਨ ਪਹਿਲਾਂ ਤੋਂ ਹੀ ਮੌਜੂਦ ਹਨ।
ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦਾ ਇਹ ਕਹਿਣਾ ਹੈ ਕਿ ਇੱਕ ਆਨ-ਬੋਰਡ ਡਾਇਗਨੌਸਟਿਕਸ ਵਿੱਚ ਇਕ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਜਿਸ ਨਾਲ ਵਾਹਨ ਦੀ ਵਰਤੋਂ ਨੂੰ ਰੋਕੇ ਬਿਨਾਂ ਆਪਣੇ ਆਪ ਅੰਦਰੂਨੀ ਕੰਪਿਊਟਰ ਤੋਂ ਸਾਰਾ ਐਮਿਸ਼ਨ ਕੰਟਰੋਲ ਡਾਟਾ ਲਿਆ ਜਾ ਸਕੇ।
Read More