Log in


ਕੈਲੀਫੋਰਨੀਆ ਵਾਂਗ ਵਾਸ਼ਿੰਗਟਨ ਨੇ ਵੀ ਜ਼ੀਰੋ-ਐਮਿਸ਼ਨ ਵਾਹਨਾਂ ਦੀ ਵਿਕਰੀ ਦੇ ਨਿਯਮਾਂ ਨੂੰ ਅਪਣਾਇਆ

01/11/2022 11:17 AM | Anonymous member (Administrator)

ਮੱਧਮ ਅਤੇ ਭਾਰੀ-ਡਿਊਟੀ ਵਾਹਨਾਂ ਤੋਂ ਐਮਿਸ਼ਨ ਨੂੰ ਘਟਾਉਣ ਲਈ ਕੈਲੀਫੋਰਨੀਆ ਅਤੇ ਓਰੇਗਨ ਵਾਂਗ ਵਾਸ਼ਿੰਗਟਨ ਰਾਜ ਨੇ ਐਡਵਾਂਸਡ ਕਲੀਨ ਟਰੱਕ ਨਿਯਮ ਅਪਣਾਇਆ ਹੈ।

ਰਾਜ ਦੇ ਵਾਤਾਵਰਣ ਵਿਭਾਗ ਦੁਆਰਾ ਨਵੰਬਰ 2021 ਵਿੱਚ ਪ੍ਰਵਾਨਿਤ ਨਿਯਮ ਅਨੁਸਾਰ ਟਰੱਕ ਨਿਰਮਾਤਾਵਾਂ ਨੂੰ ਜ਼ੀਰੋ-ਐਮਿਸ਼ਨ ਵਾਹਨਾਂ (ਜ਼ੈਡ.ਈ.ਵੀ ) ਨੂੰ ਵੱਧਦੀ ਗਿਣਤੀ ਵਿੱਚ ਵੇਚਣ ਦੀ ਲੋੜ ਹੈ। ਕੈਲੀਫੋਰਨੀਆ ਨੇ 2021 ਦੀ ਸ਼ੁਰੂਆਤ ਵਿੱਚ ਇਹੀ ਨਿਯਮ ਅਪਣਾਇਆ ਸੀ।

ਇਸ ਨਵੇਂ ਨਿਯਮ ਅਤੇ ਜ਼ੈਡ.ਈ.ਵੀ ਪ੍ਰੋਗਰਾਮ ਅਨੁਸਾਰ 2024 ਵਿੱਚ ਪੂਰੇ ਰਾਜ ਵਿੱਚ ਹੋਣ ਵਾਲੀਆਂ ਲਾਈਟ-ਡਿਊਟੀ ਵਾਹਨਾਂ ਦੀ ਵਿਕਰੀ ਦਾ 8 ਪ੍ਰਤੀਸ਼ਤ ਹਿੱਸਾ ਕੇਵਲ ਜ਼ੈਡ.ਈ.ਵੀ ਕਾਰਨ ਹੋਵੇਗਾ। 

ਵੈੱਬਸਾਈਟ ਅਨੁਸਾਰ ਮੋਟਰ ਵਾਹਨ ਵਾਸ਼ਿੰਗਟਨ ਵਿੱਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ ਅਤੇ ਪੂਰੇ ਰਾਜ ਦੇ ਕੁੱਲ ਹਵਾ ਪ੍ਰਦੂਸ਼ਣ ਵਿੱਚ ਲਗਭਗ 22 ਪ੍ਰਤੀਸ਼ਤ ਅਤੇ ਗ੍ਰੀਨਹਾਉਸ ਗੈਸਾਂ ਦੇ ਐਮਿਸ਼ਨ ਵਿੱਚ 45 ਪ੍ਰਤੀਸ਼ਤ ਯੋਗਦਾਨ ਮੋਟਰ ਵਾਹਨਾਂ ਦਾ ਹੈ। 

ਡੇਵਿਡ ਰੀਚਮਥ, ਯੂਨੀਅਨ ਆਫ਼ ਕੰਸਰਡ ਸਾਇੰਟਿਸਟਸ ਦੇ ਸੀਨੀਅਰ ਇੰਜੀਨੀਅਰ ਨੇ ਕਿਹਾ "ਜ਼ੈਡ.ਈ.ਵੀ ਪ੍ਰੋਗਰਾਮ ਵਾਸ਼ਿੰਗਟਨ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਵਧਾਏਗਾ। ਵਾਸ਼ਿੰਗਟਨ ਵਿੱਚ ਕਈ ਕਿਸਮ ਦੇ ਹਵਾ ਪ੍ਰਦੂਸ਼ਣ, ਗ੍ਰੀਨਹਾਊਸ ਗੈਸਾਂ ਦੇ ਐਮਿਸ਼ਨ ਅਤੇ ਟੇਲਪਾਈਪ ਐਮਿਸ਼ਨ ਨੂੰ ਘਟਾਉਣ ਨਾਲ ਵਾਸ਼ਿੰਗਟਨ ਵਿੱਚ ਇੱਕ ਸਾਫ਼ ਆਵਾਜਾਈ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਹੈ।”

Read MorePowered by Wild Apricot Membership Software