ਅੱਜ ਕੱਲ ਚੱਲਦੀ ਮਹਾਂਮਾਰੀ, ਸਪਲਾਈ ਚੈਨ ਵਿਚ ਆ ਰਹੀਆਂ ਰੁਕਾਵਟਾਂ ਅਤੇ ਡਰਾਈਵਰਾਂ ਦੀ ਥੋੜ ਕਾਰਨ ਆਉਣ ਵਾਲਾ 2022 ਸਾਲ ਵੀ ਟਰੱਕ ਇੰਡਸਟਰੀ ਲਈ ਬਹੁਤ ਹੀ ਚੁਣੌਤੀਪੂਰਨ ਲੱਗ ਰਿਹਾ ਹੈ।
ਭਵਿਸ਼ ਦਾ ਅਨੁਮਾਨ ਲਾਉਣਾ ਔਖਾ ਹੈ ਪਰ ਹੋਰ ਇੰਡਸਟਰੀ ਸੰਬੰਧਿਤ ਚਿੰਤਾਂਵਾਂ ਵੀ ਇੰਡਸਟਰੀ ਨੂੰ ਪਲੇਗ ਦੀ ਤਰ੍ਹਾਂ ਜਕੜੀ ਰੱਖਣਗੀਆਂ। ਇਨ੍ਹਾਂ ਵਿਚ ਨਵੇਂ ਡਰਾਈਵਰ ਭਰਤੀ ਕਰਨੇ ਅਤੇ ਪੁਰਾਣੇ ਡਰਾਈਵਰਾਂ ਨੂੰ ਆਪਣੇ ਨਾਲ ਜੋੜੀ ਰੱਖਣਾ, ਪਰਮਾਣੂ ਫੈਸਲੇ ਲੈਣੇ, ਆਫ ਸਾਈਟ ਆਡਿਟ ਅਤੇ ਡਰਾਈਵਰਾਂ ਦਾ ਧਿਆਨ ਕੇਂਦਰਿਤ ਕਰਕੇ ਰੱਖਣ ਵਰਗੀਆਂ ਕਈ ਚਿੰਤਾਂਵਾਂ ਸ਼ਾਮਿਲ ਹਨ।
ਨਵੇਂ ਸਾਲ ਵਿੱਚ ਡਰਾਈਵਰਾਂ ਦੀ ਪ੍ਰਵੇਸ਼ ਪੱਧਰ ਦੀ ਟ੍ਰੇਨਿੰਗ ਲਈ ਨਵੇਂ ਨਿਯਮਾਂ ਦੇ ਲਾਗੂ ਹੋਣ ਦੀ ਵੀ ਸੰਭਾਵਨਾ ਹੈ।
Read More