ਪੰਜਾਬੀਆਂ ਨੇ ਵਿਦੇਸ਼ਾ ਵਿਚ ਆ ਕੇ ਕੰਮ ਨੂੰ ਹੀ ਆਪਣਾ ਮੁਖ ਕੰਮ ਬਣਾਇਆ ਹੈ ਭਾਂਵੇ ਉਹ ਉਨਵੀਂ ਸਦੀ ਦੇ ਅਖੀਰ ਵਿਚ ਅਮਰੀਕਾ ਦੀ ਧਰਤੀ ਤੇ ਪਹੁੰਚੇ ਪੰਜਾਬੀ ਸਨ ਜਾਂ ਅੱਜ ਦੇ ਸਮੇਂ ਵਿਚ ਚੰਗੀ ਜ਼ਿੰਦਗੀ ਦੀ ਚਾਹ ਵਿਚ ਵਿਦੇਸ਼ਾ ਵਿਚ ਪਹੁੰਚ ਰਹੇ ਪੰਜਾਬੀ। ਉਨਾਂ ਨੇ ਸਮੇਂ ਮੁਤਾਬਕ ਜਿਹੜਾ ਵੀ ਕੰੰਮ ਮਿਲਿਆ ਉਸ ਨੂੰ ਪੂਰੀ ਮੇਹਨਤ ਅਤੇ ਲਗਨ ਨਾਲ ਕੀਤਾ ਫਿਰ ਭਾਂਵੇ ਉਹ ਕੈਲੇਫੋਰਨੀਆਂ ਵਿਚ ਰੇਲ ਲਾਈਨਾਂ ਵਿਛਾਉਣ ਦਾ ਸਖਤ ਕੰਮ, ਖੇਤੀ ਨਾਲ ਸਬੰਧਤ ਕੋਈ ਵੀ ਕੰਮ, ਸਟੋਰ ਕਲਰਕਾਂ ਦੀਆਂ ਸ਼ਿਫਟਾਂ ਤੇ ਜਾਂ ਫਿਰ ਟਰੱਕਾਂ ਦੀ ਡਰਾਇਵਰੀ ਦਾ ਕੰਮ ਹੋਵੇ। ਪੰਜਾਬੀਆ ਨੇ ਹਰ ਕੰਮ ਨੁੰ ਸਿਰੇ ਤੱਕ ਪਹੁੰਚਾਇਆ ਹੈ। ਅੱਜ ਅਸੀ ਇਥੇ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਕਿਤਿਆ ਬਾਰੇ ਗੱਲ ਕਰਾਂਗੇ। Read More