Log in


News • 01/11/2022 11:17 AM | Anonymous member (Administrator)

  ਮੱਧਮ ਅਤੇ ਭਾਰੀ-ਡਿਊਟੀ ਵਾਹਨਾਂ ਤੋਂ ਐਮਿਸ਼ਨ ਨੂੰ ਘਟਾਉਣ ਲਈ ਕੈਲੀਫੋਰਨੀਆ ਅਤੇ ਓਰੇਗਨ ਵਾਂਗ ਵਾਸ਼ਿੰਗਟਨ ਰਾਜ ਨੇ ਐਡਵਾਂਸਡ ਕਲੀਨ ਟਰੱਕ ਨਿਯਮ ਅਪਣਾਇਆ ਹੈ।

  ਰਾਜ ਦੇ ਵਾਤਾਵਰਣ ਵਿਭਾਗ ਦੁਆਰਾ ਨਵੰਬਰ 2021 ਵਿੱਚ ਪ੍ਰਵਾਨਿਤ ਨਿਯਮ ਅਨੁਸਾਰ ਟਰੱਕ ਨਿਰਮਾਤਾਵਾਂ ਨੂੰ ਜ਼ੀਰੋ-ਐਮਿਸ਼ਨ ਵਾਹਨਾਂ (ਜ਼ੈਡ.ਈ.ਵੀ ) ਨੂੰ ਵੱਧਦੀ ਗਿਣਤੀ ਵਿੱਚ ਵੇਚਣ ਦੀ ਲੋੜ ਹੈ। ਕੈਲੀਫੋਰਨੀਆ ਨੇ 2021 ਦੀ ਸ਼ੁਰੂਆਤ ਵਿੱਚ ਇਹੀ ਨਿਯਮ ਅਪਣਾਇਆ ਸੀ।

  ਇਸ ਨਵੇਂ ਨਿਯਮ ਅਤੇ ਜ਼ੈਡ.ਈ.ਵੀ ਪ੍ਰੋਗਰਾਮ ਅਨੁਸਾਰ 2024 ਵਿੱਚ ਪੂਰੇ ਰਾਜ ਵਿੱਚ ਹੋਣ ਵਾਲੀਆਂ ਲਾਈਟ-ਡਿਊਟੀ ਵਾਹਨਾਂ ਦੀ ਵਿਕਰੀ ਦਾ 8 ਪ੍ਰਤੀਸ਼ਤ ਹਿੱਸਾ ਕੇਵਲ ਜ਼ੈਡ.ਈ.ਵੀ ਕਾਰਨ ਹੋਵੇਗਾ। 

  ਵੈੱਬਸਾਈਟ ਅਨੁਸਾਰ ਮੋਟਰ ਵਾਹਨ ਵਾਸ਼ਿੰਗਟਨ ਵਿੱਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ ਅਤੇ ਪੂਰੇ ਰਾਜ ਦੇ ਕੁੱਲ ਹਵਾ ਪ੍ਰਦੂਸ਼ਣ ਵਿੱਚ ਲਗਭਗ 22 ਪ੍ਰਤੀਸ਼ਤ ਅਤੇ ਗ੍ਰੀਨਹਾਉਸ ਗੈਸਾਂ ਦੇ ਐਮਿਸ਼ਨ ਵਿੱਚ 45 ਪ੍ਰਤੀਸ਼ਤ ਯੋਗਦਾਨ ਮੋਟਰ ਵਾਹਨਾਂ ਦਾ ਹੈ। 

  ਡੇਵਿਡ ਰੀਚਮਥ, ਯੂਨੀਅਨ ਆਫ਼ ਕੰਸਰਡ ਸਾਇੰਟਿਸਟਸ ਦੇ ਸੀਨੀਅਰ ਇੰਜੀਨੀਅਰ ਨੇ ਕਿਹਾ "ਜ਼ੈਡ.ਈ.ਵੀ ਪ੍ਰੋਗਰਾਮ ਵਾਸ਼ਿੰਗਟਨ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਵਧਾਏਗਾ। ਵਾਸ਼ਿੰਗਟਨ ਵਿੱਚ ਕਈ ਕਿਸਮ ਦੇ ਹਵਾ ਪ੍ਰਦੂਸ਼ਣ, ਗ੍ਰੀਨਹਾਊਸ ਗੈਸਾਂ ਦੇ ਐਮਿਸ਼ਨ ਅਤੇ ਟੇਲਪਾਈਪ ਐਮਿਸ਼ਨ ਨੂੰ ਘਟਾਉਣ ਨਾਲ ਵਾਸ਼ਿੰਗਟਨ ਵਿੱਚ ਇੱਕ ਸਾਫ਼ ਆਵਾਜਾਈ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਹੈ।”

  Read More • 01/11/2022 11:15 AM | Anonymous member (Administrator)

  ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੇ ਇਸ ਨਵੇਂ ਐਲਾਨ ਤੋਂ ਬਾਅਦ ਕੈਲੀਫੋਰਨੀਆ ਵਿੱਚ ਕੰਮ ਕਰਨ ਵਾਲੇ ਮੱਧਮ ਅਤੇ ਭਾਰੀ-ਡਿਊਟੀ ਟਰੱਕਾਂ ਦੀ ਹੁਣ ਸਾਲ ਵਿੱਚ ਦੋ ਵਾਰ ਸਮੋਗ ਟੈਸਟਿੰਗ ਹੋਇਆ ਕਰੇਗੀ। 

  ਇਹ ਨਵੀਂ ਟੈਸਟਿੰਗ 2024 'ਤੋਂ ਪੂਰੀ ਤਰ੍ਹਾਂ ਸ਼ੁਰੂ ਹੋਵੇਗੀ ਅਤੇ 2026 ਅਤੇ 2027 ਤੱਕ ਸਾਲ ਵਿੱਚ 4 ਵਾਰ ਟਰੱਕਾਂ ਦੀ ਟੈਸਟਿੰਗ ਹੋਇਆ ਕਰੇਗੀ। 

  ਆਨ-ਬੋਰਡ ਡਾਇਗਨੌਸਟਿਕ ਸਿਸਟਮਾਂ ਤੋਂ ਟਰੱਕ ਦੇ ਨਾਈਟਰਸ ਆਕਸਾਈਡ ਐਮਿਸ਼ਨ ਬਾਰੇ ਡਾਟਾ ਇਕੱਠਾ ਕਰਕੇ ਨਵੇਂ ਨਿਯਮ ਦੀਆਂ ਲੋੜ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। 2013 ਤੋਂ ਸ਼ੁਰੂ ਕਰਦੇ ਹੋਏ, ਸਾਰੇ ਨਵੇਂ ਟਰੱਕਾਂ ਵਿੱਚ ਲੋੜੀਂਦੀ ਤਕਨਾਲੋਜੀ ਨਾਲ ਉਪਕਰਨ ਪਹਿਲਾਂ ਤੋਂ ਹੀ ਮੌਜੂਦ ਹਨ। 

  ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦਾ ਇਹ ਕਹਿਣਾ ਹੈ ਕਿ ਇੱਕ ਆਨ-ਬੋਰਡ ਡਾਇਗਨੌਸਟਿਕਸ ਵਿੱਚ ਇਕ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਜਿਸ ਨਾਲ ਵਾਹਨ ਦੀ ਵਰਤੋਂ ਨੂੰ ਰੋਕੇ ਬਿਨਾਂ ਆਪਣੇ ਆਪ ਅੰਦਰੂਨੀ ਕੰਪਿਊਟਰ ਤੋਂ ਸਾਰਾ ਐਮਿਸ਼ਨ ਕੰਟਰੋਲ ਡਾਟਾ ਲਿਆ ਜਾ ਸਕੇ।


  Read More

 • 01/11/2022 11:09 AM | Anonymous member (Administrator)

  ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਟਿਊਟ (ਏ.ਟੀ.ਆਰ.ਆਈ.) ਨੇ ਹਾਲ ਹੀ ਵਿੱਚ ਆਪਣਾ ਇੱਕ ਵਿਸ਼ਲੇਸ਼ਣ ਜਾਰੀ ਕੀਤਾ ਜਿਸ ਵਿਚ ਉਹਨਾਂ ਨੇ ਦੱਸਿਆ  ਕਿ ਕਿਉਂ ਟਰੱਕ ਡਰਾਈਵਰ ਕਿਸੇ ਕੰਪਨੀ ਲਈ ਕੰਮ ਕਰਨਾ ਚਾਹੁੰਦੇ ਹਨ ਜਾਂ ਕਿਉਂ ਉਹ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਬਣਨਾ ਚਾਹੁੰਦੇ ਹਨ। ਇਸ ਅਧਿਐਨ ਲਈ 2,000 ਤੋਂ ਵੱਧ ਡਰਾਈਵਰਾਂ ਕੋਲੋਂ ਡਾਟਾ ਇਕੱਠਾ ਕੀਤਾ ਗਿਆ ਸੀ ਅਤੇ ਉਹਨਾਂ ਵਿੱਚੋਂ ਦੋ-ਤਿਹਾਈ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਹੀ ਸਨ।


  ਇਹਨਾਂ ਦੇ ਸਮੂਹ ਵਿੱਚ, ਬਹੁਤੇ ਲੋਕਾਂ ਦਾ ਮੰਨਣਾ ਹੈ  ਕਿ ਜੇਕਰ ਉਹਨਾਂ ਨੂੰ ਕੈਲੀਫੋਰਨੀਆ ਵਿਚ ਦੁਬਾਰਾ ਕੰਪਨੀ ਡਰਾਈਵਰ ਦੇ ਤੌਰ 'ਤੇ ਨਿਯੁਕਤ ਕੀਤਾ ਜਾਵੇਗਾ ਤਾਂ ਉਹਨਾਂ ਦੀ ਸਾਲਾਨਾ ਆਮਦਨ ਵਿੱਚ ਕਮੀ ਆਵੇਗੀ ਅਤੇ ਇਸ ਦੇ ਨਾਲ ਹੀ ਉਹ ਇਸ ਤੋਂ ਅਸੰਤੁਸ਼ਟ ਹੋਣਗੇ। ਕੈਲੀਫੋਰਨੀਆ ਵਿੱਚ ਏ.ਬੀ. 5, ਜਿਸ ਨੂੰ ਅਜੇ ਫ਼ੈਡਰਲ ਅਦਾਲਤ ਵੱਲੋਂ ਕਾਰਵਾਈ ਲਈ ਰੋਕ ਕੇ ਰੱਖਿਆ ਗਿਆ ਹੈ, ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਕੰਪਨੀਆਂ ਲਈ ਕੰਮ ਕਰਨਾ ਪੈ ਸਕਦਾ ਹੈ।

  Read More


 • 01/10/2022 12:51 PM | Anonymous member (Administrator)

  As the U.S. moves from fossil fuels to renewable energy to power its transportation system, the trucking industry, especially small trucking companies and independent owner-operators have many questions and decisions to make. That’s precisely why the non-profit CALSTART was created.

   

  On its website, CALSTART boasts that it “works with its member companies and agencies to build a high-tech clean-transportation industry that creates jobs, cuts air pollution and oil imports and curbs climate change.” It has also recently made itself available to small trucking companies through its “Transforming Trucks Transforming Communities” program. 

   Read more • 12/30/2021 11:26 AM | Anonymous member (Administrator)

  ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਟਿਊਟ (ਏ.ਟੀ.ਆਰ.ਆਈ.) ਨੇ ਹਾਲ ਹੀ ਵਿੱਚ ਆਪਣਾ ਇੱਕ ਵਿਸ਼ਲੇਸ਼ਣ ਜਾਰੀ ਕੀਤਾ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਕਿਉਂ ਟਰੱਕ ਡਰਾਈਵਰ ਕਿਸੇ ਕੰਪਨੀ ਲਈ ਕੰਮ ਕਰਨਾ ਚਾਹੁੰਦੇ ਹਨ ਜਾਂ ਕਿਉਂ ਉਹ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਬਣਨਾ ਚਾਹੁੰਦੇ ਹਨ। ਇਸ ਅਧਿਐਨ ਲਈ 2,000 ਤੋਂ ਵੱਧ ਡਰਾਈਵਰਾਂ ਕੋਲੋਂ ਡਾਟਾ ਇਕੱਠਾ ਕੀਤਾ ਗਿਆ ਸੀ ਅਤੇ ਉਹਨਾਂ ਵਿੱਚੋਂ ਦੋ-ਤਿਹਾਈ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਹੀ ਸਨ।

  Read More

 • 12/30/2021 11:25 AM | Anonymous member (Administrator)

  Driverless trucks rolling along America’s roads and highways just got a little closer to reality as San Diego-based autonomous truck technology company TuSimple has sent a Class 8 truck with an empty cab on an 80-minute freight run from a railyard in Tucson, Arizona to a warehouse in Phoenix.

  Read More

 • 11/30/2021 9:16 AM | Anonymous member (Administrator)

  ਓ.ਓ.ਆਈ.ਡੀ.ਏ. ਦਾ ਕਹਿਣਾ ਹੈ ਕਿ ਟੈਸਟਿੰਗ ਉਪਕਰਣਾਂ ਅਤੇ ਕਾਬਿਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਡਰਾਈਵਰਾਂ ਦੀ ਨੌਕਰੀ ਖ਼ਤਰੇ ਵਿੱਚ ਹੈ।

  ਓਨਰ-ਆਪਰੇਟਰ ਇੰਡੀਪੈਂਡੈਂਟ ਡਰਾਈਵਰਜ਼ ਐਸੋਸੀਏਸ਼ਨ ਦੇ ਅਨੁਸਾਰ, ਟੈਸਟਿੰਗ ਉਪਕਰਣਾਂ ਅਤੇ ਕਾਬਿਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਟਰੱਕ ਡਰਾਈਵਰਾਂ ਦੇ ਸੜਕ ਤੇ ਟਰੱਕ ਚਲਾਉਣ ਤੇ ਪਾਬੰਦੀ ਲੱਗ ਜਾਣ ਦੀ ਸੰਭਾਵਨਾ ਹੈ।

  Read More 

 • 11/30/2021 9:15 AM | Anonymous member (Administrator)

  ਕੈਲੀਫੋਰਨੀਆ ਸਥਿਤ ਇੱਕ ਟਰੱਕ ਡਰਾਈਵਿੰਗ ਸਕੂਲ ਦੇ ਡਾਇਰੈਕਟਰ ਨੂੰ ਵੀ ਹੁਣ ਆਪਣੇ ਸਾਥੀ ਵਾਂਗ ਵਾਇਰ ਧੋਖਾਧੜੀ ਦੇ ਮਾਮਲੇ ਵਿੱਚ 1 ਸਾਲ ਜੇਲ ਦੀ ਸਜ਼ਾ ਸੁਣਾਈ ਜਾਵੇਗੀ।

  ਕੈਨਿਯਨ ਕੰਟਰੀ ਦੇ ਰਾਬਰਟ ਵੈਗਨਰ ਪਹਿਲਾਂ 15 ਮਹੀਨਿਆਂ ਦੀ ਸੰਘੀ ਜੇਲ੍ਹ ਵਿੱਚ ਰਹਿਣਗੇ ਅਤੇ ਫਿਰ ਉਹਨਾਂ ਨੂੰ ਤਿੰਨ ਸਾਲਾਂ ਦੀ ਨਿਗਰਾਨੀ ਹੇਠ ਰਿਹਾਈ ਦਿੱਤੀ ਜੇਵਗੀ। ਵੈਗੋਨਰ ਦੇ ਸਾਥੀ, ਐਮਿਟ ਮਾਰਸ਼ਲ, ਉਰਫ ਅਮਿਤ ਮਾਰਸ਼ਲ, ਨੂੰ ਅਕਤੂਬਰ 2020 ਵਿੱਚ ਚਾਰ ਸਾਲ ਲਈ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਨਾਲ ਹੀ 4.1 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ। ਵੈਗਨਰ ਅਤੇ ਮਾਰਸ਼ਲ ਅਲਾਇੰਸ ਸਕੂਲ ਆਫ ਟਰੱਕਿੰਗ ਚਲਾਉਂਦੇ ਸਨ, ਜਿਸਦਾ ਮੁੱਖ ਦਫਤਰ ਚੈਟਸਵਰਥ ਵਿੱਚ ਹੈ।

  Read More 

 • 11/30/2021 9:13 AM | Anonymous member (Administrator)

  ਕੋਵਿਡ-19 ਤੋਂ ਪਹਿਲਾਂ ਹੀ ਟਰੱਕਿੰਗ ਉਦਯੋਗ ਡਰਾਈਵਰਾਂ ਦੀ ਕਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਇਹ ਕਮੀ ਸਪਲਾਈ ਚੇਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਇੱਕ ਮੁੱਖ ਕਾਰਨ ਹੈ।

  ਪਿੱਛਲੇ 40 ਸਾਲਾਂ ਤੋਂ ਉਦਯੋਗ ਵਿਸ਼ਲੇਸ਼ਕ ਇਸ ਦੀ ਚੇਤਾਵਨੀ ਦੇ ਰਹੇ ਸਨ ਅਤੇ ਹੁਣ ਮਹਾਂਮਾਰੀ ਕਾਰਨ ਬੰਦ ਹੋਏ ਸਿਖਲਾਈ ਕੇਂਦਰ ਅਤੇ ਡੀ.ਐਮ.ਵੀ. ਦਫਤਰਾਂ ਨਾਲ ਇਹ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਮਾਹਰਾਂ ਅਨੁਸਾਰ ਮਹਾਂਮਾਰੀ ਦੌਰਾਨ ਛੱਡਣ ਵਾਲੇ ਲਗਭਗ 25% ਡਰਾਈਵਰ ਆਪਣੀ ਨੌਕਰੀ ਤੇ ਦੁਬਾਰਾ ਵਾਪਸ ਨਹੀਂ ਆਏ।

  Read More 


 • 11/12/2021 10:16 AM | Anonymous member (Administrator)

  As supply chain snafus continue to impede U.S. economic growth, the Department of Transportation is soliciting ideas to improve the problems. Comments were accepted between Sept. 16 and Oct. 18 with hundreds of organizations and individuals already responding.

  DOT called for “practical solutions from a broad range of stakeholders to address current and future challenges to supply chain resilience.” Many of the comments came from truck drivers who cited low pay and driver detention as an impediment to driver retention.

  Read More 

Powered by Wild Apricot Membership Software